ਤੂ ਤੇ ਮੈ ( U&I)
ਤੂੰ ਤੇ ਮੈਂ
ਤੂੰ ਮੈਂ ਵਿਚ ਹੈ, ਮੈਂ ਤੈਂ ਵਿਚ
ਹਾਂ
ਅੰਤਰ ਤਾ ਬਸ ਐਨਾ ਏ
ਮੈਂ ਘਰ ਹਾਂ ਕੱਚੀ ਮਿੱਟੀ ਦਾ
ਤੂ ਇਸ ਦੇ ਅੰਦਰ ਰਹਿਣਾ ਏਂ.
ਤੂ ਜਲ ਹੈਂ, ਮੈਂ ਛੱਲ ਸਾਗਰ ਦੀ
ਤੂ ਆਤਮ ਹੈ, ਤੇ ਮੈਂ ਮਨ ਹਾਂ
ਤੂ ਕਣ ਕਣ ਦੇ ਵਿਚ ਵੱਸਦਾ ਹੈਂ
ਮੈਂ ਵੀ ਤਾ ਤੇਰਾ ਹੀ ਕਣ ਹਾਂ
ਤੂ ਕਾਦਰ ਮੈਂ ਤੇਰੀ ਕੁਦਰਤ ਹਾਂ
ਤੇਰਾ ਹੀ ਸ਼ਾਹਕਾਰ ਹਾਂ ਮੈਂ
ਮੈਂ
ਨਾਸਵਾਨ, ਅਵਿਨਾਸ਼ੀ ਤੂੰ
ਤੂ ਨਿਰਾਕਾਰ ,ਸਾਕਾਰ ਹਾਂ ਮੈਂ
ਤੂ ਸ਼ੁੱਧ ਸੋਨਾ ਹੈਂ, ਮੈਂ ਗਹਿਣਾ
ਹਾਂ
ਥੋੜਾ ਜਿਹਾ ਖੋਟ ਤਾ ਰਹਿਣਾ ਏ
ਤੇਰੇ ਤੇ ਮੇਰੇ ਵਿਚ ਸਾਂਈਆ
ਅੰਤਰ ਇਹੋ ਤੇ ਐਨਾ ਏ.
( by
Santokh Singh ‘kavi jee’)
.
Comments
Post a Comment