First darshan of Baba Nand Singh Ji
ਬਾਬਾ ਨੰਦ ਸਿੰਘ ਜੀ ਦੇ ਪਹਿਲੇ ਦਰਸ਼ਨ
ਸ਼ਾਇਦ 1950 ਦੇ ਦਹਾਕੇ ਦੇ ਪਹਿਲੇ ਅੱਧ ਦੀ ਗੱਲ ਹੋਵੇ ਗੀ.ਬਾਬਾ ਈਸ਼ਰ
ਸਿੰਘ ਜੀ ਦਿੱਲੀ ਗੁਲਾਬੀ ਬਾਗ ਸੰਗਤ ਨੂ ਦਰਸ਼ਨ ਅਤੇ ਉਪਦੇਸ਼ ਦੇ ਰਹੇ ਸਨ ਮੇਰੇ ਪਿਤਾਜੀ ਕਿਸੇ
ਕੱਮ ਵਾਸਤੇ ਉਧਰ ਗਏ ਹੋਏ ਸਨ. ਸੰਗਤ ਦੀ ਭੀੜ ਦੇਖ
ਕੇ ਆਪ ਵੀ ਉਤਸੁਕਤਾ ਵਸ਼ ਅੰਦਰ ਚਲੇ ਗਏ ਪਰ ਮਥਾ ਨਹੀ ਟੇਕਿਆ ਦਿਲ ਵਿਚ ਸੋਚਿਆ ਐਵੇ ਭੁੱਲੜ ਲੋਕ ਕਿਸੇ
ਦੇ ਵੀ ਮਗਰ ਲੱਗ ਜਾੰਦੇ ਹਨ. ਸ਼ਾਮ ਨੁ ਜਦੋ ਘਰ ਆਏ ਤਾ ਵੱਡੇ ਭਾਈ ਸਾਹਿਬ ਨੇ ਦਸਿਆ ਕੇ ਸੁਨਿਆ ਹੈ ਕਲੇਰਾ ਵਾਲੇ ਬਾਬਾ ਜੀ ਗੁਲਾਬੀ ਬਾਗ ਵਾਲੇ ਅੰਬਾ ਦੇ ਬਾਗ
ਵਿਚ ਆਏ ਹੋਏ ਨੇ. ਅਛਾ ਓਹ ਕਲੇਰਾਵਾਲੇ ਮਹਾ ਪੁਰਖ
ਨੇ! ਪਿਤਾਜੀ ਨੇ ਕਿਹਾ, ਜਿਨਾ ਦੇ ਵਡੇ
ਬਾਬਾ ਨੰਦ ਸਿੰਘਜੀ ਦੇ ਦਰਸ਼ਨ ਮੈ ਛੋਟੀ ਉਮਰ ਵਿਚ ਕੀਤੇ ਸਨ.
ਗੱਲ ਇਸ ਤਰਾ
ਹੋਈ ਸੀ ਕਿ ਪਾਕਿਸਤਾਨ ਬਨਨ ਤੋ ਪਹਿਲਾ ਸਾਡਾ ਪਰਿਵਾਰ ਜਿਲਾ
ਮਿੰਟਗੁਮਰੀ ਵਿਚ ਰਹਿੰਦੇ ਸਨ ਜਿਥੇ ਵੱਡੇ ਬਾਬਾਜੀ ਅਨੇਕ ਵਾਰ ਦਰਸ਼ਨ ਦਿੰਦੇ ਸਨ. ਉਥੋ ਦੇ ਇਕ ਵਡੇ
ਜ਼ਿਮੀੰਦਾਰ ਸਰਦਾਰ ਹੁਕਮਸਿੰਘ ਸਨ ਜੋ ਬਾਬਾ ਜੀ ਦੀ
ਸੇਵਾ ਤਾ ਕਰਦੇ ਸਨ ਪਰ ਜ਼ਿਮੀਦਾਰਾ ਵਾਲੇ ਐਬ ਵੀ
ਸਨ ਇਸ ਕਰ ਕੇ ਸ਼ਾਇਦ ਕਿਰਪਾ ਤੋ ਵਾੰਝੇ ਸਨ. ਮੇਰੇ ਦਾਦਾ ਜੀ ਓਨਾ ਦੀ ਜ਼ਮੀਨਾ ਦੀ ਦੇਖਭਾਲ ਕਰਦੇ ਸਨ
ਇਸਲਈ ਦਰਸ਼ਨ ਦਾ ਅਵਸਰ ਮਿਲ ਜਾੰਦਾ ਸੀ. ਪਰ ਪਿਤਾਜੀ ਨੇ ਅਜੇ ਦਰਸ਼ਨ ਨਹੀ ਕੀਤੇ ਸਨ.
ਲਗਭਗ 1940 ਵਿਚ ਇਕ ਵਾਰ ਆਪ ਵਪਾਰਦੇ ਸਿਲਸਿਲੇ ਵਿਚ
ਅੰਮਰਿਤਸਰ ਜਾ ਰਹੇ ਸਨ ਪਿਤਾਜੀ ਵੀ ਨਾਲ ਸਨ. ਦਿਲ ਕੀਤਾ ਕਿ ਨਾਨਕਸਰ ਕਲੇਰਾ ਜਾ ਕੇ ਬਾਬਾ ਜੀ ਦੇ ਦਰਸ਼ਨ ਕਰੀਏ ਸੋ ਲੁਧਿਆਨੇ
ਸਟੇਸ਼ਨ ਤੇ ਉਤਰ ਕੇ ਓਥੋ ਜਗਰਾਓ ਪਹੁਚੇ. ਜਗ੍ਰਾਓ ਤੋ ਬਾਦਾਮ ਤੇ ਲਾਚੀਆ ਦਾ ਪ੍ਰਸਾਦ ਖਰੀਦਿਆ. ਅਗੇ ਕਚੀ ਪਗਡੰਡੀ ਸੀ ਤਾੰਗੇ ਤੇ ਬੈਠ
ਨਾਨਕਸਰ ਕੁਟੀਆ ਵਿਚ ਆਕੇ ਦਰਸ਼ਨ ਕੀਤੇ ਰਹਿਰਾਸ ਦੇ ਪਾਠ ਉਪ੍ਰੰਤ ਕੀਰਤਨ ਹੋਇਆ ਭੋਗ ਤੋ ਬਾਦ ਸਾਰੀ
ਸੰਗਤ ਆਪੋ ਆਪਨੇ ਘਰਾ ਨੂ ਚਲੇ ਗਏ. ਪਿਛੇ ਰਹਿ ਗਏ
ਪਿਤਾਜੀ ਤੇ ਦਾਦਾ ਜੀ. ਥੋੜੀ ਦੇਰ ਬਾਦ ਕੀ ਦੇਖਦੇ
ਹਨ ਬਾਬਾਜੀ ਆ ਰਹੇ ਹਨ. ਨਾਲ ਸਨ ਉਸ ਵੇਲੇ ਬਾਬਾਜੀ
ਦੇ ਹੁਜ਼ੂਰੀ ਸੇਵਾਦਾਰ (ਬਾਬਾ)ਈਸ਼ਰ ਸਿੰਘ ਜਿਨਾ ਨੇ
ਹਥ ਵਿਚ ਲਾਲਟੈਨ ਪਕੜੀ ਸੀ.
ਬਾਬਾ ਨੰਦ ਸਿੰਘ ਜੀ ਨੇ ਕਿਹਾ ਭਾਈ, ਏਥੇ ਰਾਤ ਰਹਿਨ ਦੀ ਆਗਿਆ ਨਹੀ.ਈਸ਼ਵਰ, ਇਹਨਾ ਨੂ ਰੱਤਨ ਸਿੰਘ ਡਰੋਲੀ ਦੇ ਘਰ ਛਡ ਕੇ ਆ. ਦਾਦਾਜੀ ਨੇ ਦਿਲ ਵਿਚ ਸੋਚਿਆ ਕਿ ਵਪਾਰ ਲਈ
ਆਏ ਹਾ, ਕੋਲ ਪੈਸੇ ਬਹੁਤ ਹਨ. ਜੰਗਲ ਬਿਆਬਾਨ ਹੈ. ਬਾਬਾਜੀ ਨੇ ਦਿੱਲ ਦੀ ਗੱਲ ਬੁਝ ਕੇ ਕਿਹਾ ਨਿਸ਼ਚਿੰਤ ਹੋਕੇ ਜਾਓ
ਤੁਹਾਡੇ ਮਥੇ ਕੋਈ ਨਹੀ
ਲਗੇਗਾ. ਸਵੇਰੇ ਏਥੇ ਹਾਜਰੀ ਲਾ ਕੇ ਫਿਰ ਕੱਮ ਨੂ
ਜਾਨਾ. ਸਤਿ ਬਚਨ ਕਰ ਕੇ ਓਥੋ ਡਰੋਲੀ ਵਲ
ਚਲ ਪਏ. ਚਾਨਨੀ ਰਾਤ, ਦੋ ਮੀਲ ਦਾ ਸਫਰ ਸੀ ਪਿਤਾ ਜੀ ਦਸਦੇ ਨੇ ਸਾਨੂ ਇੰਜ ਜਾਪਿਆ ਕਿ ਸਫਰ ਝੱਟ ਹੀ ਖਤਮ ਹੋ ਗਿਆ ਤੇ ਅਸੀ
ਡਰੋਲੀ ਪਹੁੰਚ ਗਏ. ਡਰੋਲੀ ਪਰਿਵਾਰ ਨੇ ਲੰਗਰ ਦੀ ਸੇਵਾ ਕੀਤੀ . ਰਾਤ ਬਿਸ੍ਰਾਮ ਕਰ ਸਵੇਰੇ
ਫਿਰ ਨਾਨਕਸਰ ਪਹੁਚੇ ਕੀਰਤਨ ਸੁਨਿਆ , ਲੰਗਰ ਛਕਿਆ ਤੇ ਆਗਿਆ ਲੈ ਕੇ ਅਪਨੇ ਕੱਮ ਲਈ ਰਵਾਨਾਹੋ ਗਏ.
ਇੰਜ ਕੀਤੇ ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਦੇ ਪਹਿਲੇ ਤੇ ਆਖਿਰੀ
ਦਰਸ਼ਨ .
ਬਾਕੀ ਫਿਰ !
Comments
Post a Comment