First darshan of Baba Nand Singh Ji
ਬਾਬਾ ਨੰਦ ਸਿੰਘ ਜੀ ਦੇ ਪਹਿਲੇ ਦਰਸ਼ਨ ਸ਼ਾਇਦ 1950 ਦੇ ਦਹਾਕੇ ਦੇ ਪਹਿਲੇ ਅੱਧ ਦੀ ਗੱਲ ਹੋਵੇ ਗੀ.ਬਾਬਾ ਈਸ਼ਰ ਸਿੰਘ ਜੀ ਦਿੱਲੀ ਗੁਲਾਬੀ ਬਾਗ ਸੰਗਤ ਨੂ ਦਰਸ਼ਨ ਅਤੇ ਉਪਦੇਸ਼ ਦੇ ਰਹੇ ਸਨ ਮੇਰੇ ਪਿਤਾਜੀ ਕਿਸੇ ਕੱਮ ਵਾਸਤੇ ਉਧਰ ਗਏ ਹੋਏ ਸਨ. ਸੰਗਤ ਦੀ ਭੀੜ ਦੇਖ ਕੇ ਆਪ ਵੀ ਉਤਸੁਕਤਾ ਵਸ਼ ਅੰਦਰ ਚਲੇ ਗਏ ਪਰ ਮਥਾ ਨਹੀ ਟੇਕਿਆ ਦਿਲ ਵਿਚ ਸੋਚਿਆ ਐਵੇ ਭੁੱਲੜ ਲੋਕ ਕਿਸੇ ਦੇ ਵੀ ਮਗਰ ਲੱਗ ਜਾੰਦੇ ਹਨ. ਸ਼ਾਮ ਨੁ ਜਦੋ ਘਰ ਆਏ ਤਾ ਵੱਡੇ ਭਾਈ ਸਾਹਿਬ ਨੇ ਦਸਿਆ ਕੇ ਸੁਨਿਆ ਹੈ ਕਲੇਰਾ ਵਾਲੇ ਬਾਬਾ ਜੀ ਗੁਲਾਬੀ ਬਾਗ ਵਾਲੇ ਅੰਬਾ ਦੇ ਬਾਗ ਵਿਚ ਆਏ ਹੋਏ ਨੇ. ਅਛਾ ਓਹ ਕਲੇਰਾਵਾਲੇ ਮਹਾ ਪੁਰਖ ਨੇ! ਪਿਤਾਜੀ ਨੇ ਕਿਹਾ , ਜਿਨਾ ਦੇ ਵਡੇ ਬਾਬਾ ਨੰਦ ਸਿੰਘਜੀ ਦੇ ਦਰਸ਼ਨ ਮੈ ਛੋਟੀ ਉਮਰ ਵਿਚ ਕੀਤੇ ਸਨ. ਗੱਲ ਇਸ ਤਰਾ ਹੋਈ ਸੀ ਕਿ ਪਾਕਿਸਤਾਨ ਬਨਨ ਤੋ ਪਹਿਲਾ ਸਾਡਾ ਪਰਿਵਾਰ ਜਿਲਾ ਮਿੰਟਗੁਮਰੀ ਵਿਚ ਰਹਿੰਦੇ ਸਨ ਜਿਥੇ ਵੱਡੇ ਬਾਬਾਜੀ ਅਨੇਕ ਵਾਰ ਦਰਸ਼ਨ ਦਿੰਦੇ ਸਨ. ਉਥੋ ਦੇ ਇਕ ਵਡੇ ਜ਼ਿਮੀੰਦਾਰ ਸਰਦਾਰ ਹੁਕਮਸਿੰਘ ਸਨ ਜੋ ਬਾਬਾ ਜੀ ਦੀ ਸੇਵਾ ਤਾ ਕਰਦੇ ਸਨ ਪਰ ਜ਼ਿਮੀਦਾਰਾ ਵਾਲੇ ਐਬ ਵੀ ਸਨ ਇਸ ਕਰ ਕੇ ਸ਼ਾਇਦ ਕਿਰਪਾ ਤੋ ਵਾੰਝੇ ਸਨ. ਮੇਰੇ ਦਾਦਾ ਜੀ ਓਨਾ ਦੀ ਜ਼ਮੀਨਾ ਦੀ ਦੇਖਭਾਲ ਕਰਦੇ ਸਨ ਇਸਲਈ ਦਰਸ਼ਨ ਦਾ ਅਵਸਰ ਮਿਲ ਜਾੰਦਾ ਸੀ. ਪਰ ਪਿਤਾਜੀ ਨੇ ਅਜੇ ਦਰਸ਼ਨ ...